ਅਜੋਕਾ ਫੋਨ ਸੰਸਾਰ

VPP ਰਾਹੀਂ ਪੁਸਤਕ ਮੰਗਵਾਉਣ ਲਈ ਲਈ ਆਪਣਾ ਪੂਰਾ ਡਾਕ ਪਤਾ ਭੇਜੋ; ਪੁਸਤਕ ਦੀ ਕੀਮਤ ਡਾਕ ਖਰਚ ਸਮੇਤ 150/-


ਇਸੇ ਕਲਮ ਤੋਂ
ਮੌਲਿਕ ਪੁਸਤਕਾਂ
1. ਕੰਪਿਊਟਰ ਬਾਰੇ ਮੁੱਢਲੀ ਜਾਣਕਾਰੀ, ਵਿਸ਼ਵਭਾਰਤੀ ਪ੍ਰਕਾਸ਼ਨ, ਬਰਨਾਲਾ, 2003                  
2. ਕੰਪਿਊਟਰ ਐਜੂਕੇਸ਼ਨ ਜਮਾਤ-VIII, ਐਮਬੀਡੀ ਪ੍ਰਕਾਸ਼ਨ, ਜਲੰਧਰ, 2006                    
3. ਕੰਪਿਊਟਰ ਐਜੂਕੇਸ਼ਨ ਜਮਾਤ-X, ਐਮਬੀਡੀ ਪ੍ਰਕਾਸ਼ਨ, ਜਲੰਧਰ, 2006   
4. ਕੰਪਿਊਟਰ ਸਿੱਖਿਆ (ਓਪਨ ਸਕੂਲ) ਜਮਾਤ-X, ਪੰਜਾਬ ਸਕੂਲ ਸਿੱਖਿਆ ਬੋਰਡ, 2008                    
5. ਕੰਪਿਊਟਰ ਸਾਇੰਸ ਜਮਾਤ-VIII, ਐਮਬੀਡੀ ਪ੍ਰਕਾਸ਼ਨ, ਜਲੰਧਰ, 2009
6. ਕੰਪਿਊਟਰ ਤੇ ਪੰਜਾਬੀ ਭਾਸ਼ਾ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ,  2010          
7. ਮਾਈਕਰੋਸਾਫ਼ਟ ਵਿੰਡੋਜ਼, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2010                       
8. ਸਾਈਬਰ ਸੰਸਾਰ ਅਤੇ ਪੰਜਾਬੀ ਭਾਸ਼ਾ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2010
9. ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2012
10. ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ, ਕੰਪਿਊਟਰ ਵਿਗਿਆਨ ਪ੍ਰਕਾਸ਼ਨ, ਫਾਜ਼ਿਲਕਾ, 2015
11. ਮਾਈਕਰੋਸਾਫ਼ਟ ਵਰਡ, ਕੰਪਿਊਟਰ ਵਿਗਿਆਨ ਪ੍ਰਕਾਸ਼ਨ, ਫਾਜ਼ਿਲਕਾ, 2016
ਬਾਲ ਪੁਸਤਕਾਂ
1. ਕੰਪਿਊਟਰ, ਵਿਸ਼ਵਭਾਰਤੀ ਪ੍ਰਕਾਸ਼ਨ, ਬਰਨਾਲਾ, 2005                                
2. ਰੋਬੋਟ, ਵਿਸ਼ਵਭਾਰਤੀ ਪ੍ਰਕਾਸ਼ਨ, ਬਰਨਾਲਾ, 2005
3. ਸੰਚਾਰ ਦੇ ਸਾਧਨ, ਵਿਸ਼ਵਭਾਰਤੀ ਪ੍ਰਕਾਸ਼ਨ, ਬਰਨਾਲਾ, 2005                         
4. ਟੈਲੀਵਿਜ਼ਨ, ਵਿਸ਼ਵਭਾਰਤੀ ਪ੍ਰਕਾਸ਼ਨ, ਬਰਨਾਲਾ, 2005                   
5. ਮੋਬਾਈਲ ਫ਼ੋਨ, ਵਿਸ਼ਵਭਾਰਤੀ ਪ੍ਰਕਾਸ਼ਨ, ਬਰਨਾਲਾ, 2005    
ਅਨੁਵਾਦਿਤ ਪੁਸਤਕਾਂ
1. ਕੰਪਿਊਟਰ ਸਿੱਖਿਆ-VI, ਪੰਜਾਬ ਸਕੂਲ ਸਿੱਖਿਆ ਬੋਰਡ, 2005                      
2. ਕੰਪਿਊਟਰ ਸਿੱਖਿਆ-IX, ਪੰਜਾਬ ਸਕੂਲ ਸਿੱਖਿਆ ਬੋਰਡ, 2005                      
3. ਕੰਪਿਊਟਰ ਸਿੱਖਿਆ-VI, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008             
4. ਕੰਪਿਊਟਰ ਸਿੱਖਿਆ-VII, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008            
5. ਕੰਪਿਊਟਰ ਸਿੱਖਿਆ-VIII, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008            
6. ਕੰਪਿਊਟਰ ਸਿੱਖਿਆ-IX, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008             
7. ਕੰਪਿਊਟਰ ਸਿੱਖਿਆ-X, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008              
8. ਕੰਪਿਊਟਰ ਸਿੱਖਿਆ-XI, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008             
9. ਕੰਪਿਊਟਰ ਸਿੱਖਿਆ-XII, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008
10. ਗੁਰੂ ਮਹਿਮਾ, ਬਾਬਾ ਭੂਮਣ ਸ਼ਾਹ ਟਰੱਸਟ, ਸੰਘਰ ਸਾਧਾਂ, ਸਿਰਸਾ, 2009
11. ਰਾਮੂ ਅਤੇ ਰੋਬੋਟ, ਨੈਸ਼ਨਲ ਬੁੱਕ ਟਰੱਸਟ, ਨਵੀਂ ਦਿੱਲੀ , 2011
 =============================ਤਤਕਰਾ


ਦੋ ਸ਼ਬਦ .............................................................................................. 8-11


ਆਮ ਜਾਣਕਾਰੀ ...........................................................................12-27

1. ਅਜੋਕਾ ਫੋਨ ਸੰਸਾਰ ..............................................................................13
2. ਐਂਡਰਾਇਡ ਕੀ ਹੈ? ............................................................................. 15
3. ਆਧੁਨਿਕ ਮੋਬਾਈਲ ਖ਼ਰੀਦਣ ਸਮੇਂ  .......................................................... 17
4. ਮੋਬਾਈਲ ਸੰਚਾਲਨ-ਪ੍ਰਣਾਲੀ ................................................................... 19
5. ਐਂਡਰਾਇਡ ਫੋਨ ਦੇ ਨਫ਼ੇ ਅਤੇ ਨੁਕਸਾਨ ...................................................... 21
6. ਐਪਲ ਦੀ ਬਜਾਏ ਐਂਡਰਾਇਡ ਕਿਉਂ? ........................................................ 24
7. ਗੂਗਲ ਪਲੇਅ ਸਟੋਰ ............................................................................ 26
ਚੌਕਸੀ/ਸੁਰੱਖਿਆ ........................................................................ 28-39
8. ਆਧੁਨਿਕ ਮੋਬਾਈਲ ਦੀ ਵਰਤੋਂ ਸਮੇਂ ਸਾਵਧਾਨੀਆਂ ......................................... 29
9. ਮੋਬਾਈਲ ਦੀ ਸੁਰੱਖਿਆ ਲਈ ਸਤਹ ਨੂੰ ਰੋਕਣਾ ............................................. 32
10. ਮੋਬਾਈਲ ਦਾ ਬੱਚਿਆਂ 'ਤੇ ਮਾੜਾ ਅਸਰ ......................................................34
11. ਚਾਲ ਅਤੇ ਸੁਰੱਖਿਆ ਦਾ ਸੁਮੇਲ: ਕਲੀਨ ਮਾਸਟਰ ........................................ 36
12. 'ਬੈਟਰੀ ਡਾਕਟਰ' ਰਾਹੀਂ ਕਰੋ  ਬੈਟਰੀ ਊਰਜਾ ਦੀ ਬਚਤ ............................... 38
ਟਾਈਪਿੰਗ/ਲੇਖਣ ........................................................................ 40-53
13. ਐਂਡਰਾਇਡ ਕੀ-ਬੋਰਡਾਂ ਦੀ ਦੁਨੀਆ ........................................................ 41
14. ਮੋਬਾਈਲ ਫੋਨਾਂ 'ਤੇ ਟਾਈਪ ਕਰਨ ਦਾ ਮਸਲਾ .............................................. 43
15. ਆਧੁਨਿਕ ਫੋਨ ਵਿਚ ਰੋਮਨ ਪੰਜਾਬੀ ਟਾਈਪ ਕਰਨ ਦਾ ਆਸਾਨ ਢੰਗ .................. 46
16. 'ਪੰਜਾਬੀ ਐਡੀਟਰ' ਰਾਹੀਂ ਭੇਜੋ ਰੰਗਦਾਰ ਸਨੇਹੇ ............................................ 48
17. ਅਜ਼ਮਾਓ ਪੰਜਾਬੀ ਕੀ-ਬੋਰਡ .................................................................. 49
18. ਪੰਜਾਬੀ ਲਿਖਣ ਲਈ 'ਨੋਟ ਪੈਡ' ............................................................. 51
19. ਮੋਬਾਈਲ ਆਫ਼ਿਸ .............................................................................. 52
ਨੁਸਖ਼ੇ .............................................................................. 54-76
20. ਸਰਬ-ਕ੍ਰਮ-ਚਾਲਕ ਤਾਰ ਰਾਹੀਂ ਅੰਕੜਿਆਂ ਦਾ ਅਦਾਨ-ਪ੍ਰਦਾਨ ........................ 55
21. ਸੰਪਰਕ ਸੂਚੀ ਨੂੰ ਆਧੁਨਿਕ ਮੋਬਾਈਲ ਵਿਚ ਕਿਵੇਂ ਸਾਂਭੀਏ? ............................. 57
22. ਇੰਜ ਹਟਾਓ ਆਪਣੇ ਫੋਨ ਵਿਚਲੀਆਂ ਫ਼ਾਲਤੂ ਆਦੇਸ਼ਕਾਰੀਆਂ ........................... 61
23. ਅਗਿਆਤ ਸਰੋਤ ਤੋਂ ਪ੍ਰਾਪਤ ਐਪਜ਼ ਦੇ 'ਰੁਕਣ' ਦਾ ਝੰਜਟ ............................... 63
24. ਐਪ ਲਾਗੂ ਕਰਨ ਦੇ ਤਿੰਨ ਤਰੀਕੇ ........................................................... 64
25. ਗੂਗਲ 'ਚ ਖਾਤਾ ਖੋਲ੍ਹ ਕੇ ਮਾਣੋ ਬਿਹਤਰੀਨ ਸਹੂਲਤਾਂ .................................... 65
26. ਡਾਟੇ ਦਾ ਉਤਾਰਾ-ਸੰਭਾਲ ਕਰਨਾ ............................................................ 66
27. ਮੋਬਾਈਲ ਦੀ ਚਾਲ ਵਧਾਉਣ ਦਾ ਦਸ ਨੁਕਾਤੀ ਫ਼ਾਰਮੂਲਾ ................................ 70
28. ਆਪਣੇ ਆਧੁਨਿਕ ਮੋਬਾਈਲ ਰਾਹੀਂ ਦਿਓ ਛਪਾਈ-ਹੁਕਮ ................................. 72
29. ਇੰਜ ਕਰੋ ਜਾਲ-ਸਬੰਧ ਖ਼ਰੀਦਦਾਰੀ ........................................................ 74
ਸੰਚਾਰ ਤੇ ਸਮਾਜਿਕ ਮੀਡੀਆ ..........................................................  77-96
30. ਫੋਨ ਘੰਟੀਆਂ ਦਾ ਵੇਰਵਾ ਜਾਣਨ ਲਈ 'ਇੰਡੀਅਨ ਕਾਲਰ ਇਨਫੋ' ...................... 78
31. ਆਧੁਨਿਕ ਮੋਬਾਈਲ ਰਾਹੀਂ ਆਪਣੇ ਪੀਸੀ 'ਤੇ ਚਲਾਓ ਅੰਤਰਜਾਲ ...................... 79
32. ਸੁਪਰ ਬੈਕ-ਅਪ ਆਦੇਸ਼ਕਾਰੀ ................................................................ 81
33. ਵਟਸ ਐਪ ...................................................................................... 82
34. ਬਲੂ ਸਟੈਕ ਰਾਹੀਂ ਚੱਖੋ ਐਂਡਰਾਇਡ ਦਾ ਸਵਾਦ ............................................ 83
35. ਸੰਗ੍ਰਹਿ-ਡੱਬਾ .................................................................................... 84
36. ਗੂਗਲ ਪਲੱਸ ਰਾਹੀਂ ਪੂਰਾ ਕਰੋ ਚਿਤਰ-ਸਾਂਝ ਦਾ ਸ਼ੌਂਕ  .................................. 85
37. ਫੇਸਬੁਕ ਮੈਸੰਜਰ ਰਾਹੀਂ ਸਨੇਹਿਆਂ ਦਾ ਅਦਾਨ-ਪ੍ਰਦਾਨ ................................... 86
38. ਜਾਣੋ 'ਸਕਾਈਪ' ਦਾ ਰਾਜ ..................................................................... 87
39. ਟਵੀਟਰ ਰਾਹੀਂ ਮਨ ਦੇ ਵਲਵਲਿਆਂ ਨੂੰ ਕਰੋ ਬਿਆਨ .................................... 89
40. ਸਨੇਹਿਆਂ ਦਾ ਅਦਾਨ-ਪ੍ਰਦਾਨ 'ਟੈਂਗੋ' ਰਾਹੀਂ ................................................ 92
41. ਨਿੱਕੀ ਕੜੀ ਰਾਹੀ ਸਾਂਝੀਆਂ ਕਰੋ ਵੱਡੀਆਂ ਮਿਸਲਾਂ  ....................................... 93
ਭਾਸ਼ਾਈ ਆਦੇਸ਼ਕਾਰੀਆਂ ................................................................. 97-120
42. 'ਈਜ਼ੀ ਪੰਜਾਬੀ' ਰਾਹੀਂ ਪੰਜਾਬੀ ਹੋਈ ਸੌਖੀ .................................................. 98
43. ...ਤੇ ਹੁਣ ਬੱਚੇ ਸਿੱਖਣਗੇ ਉਂਗਲੀ ਦੀ ਛੋਹ ਰਾਹੀਂ ਪੰਜਾਬੀ ................................ 99
44. ਸ਼ਬਦਾਂ ਦੇ ਅਰਥ ਜਾਣਨ ਲਈ ਆਦੇਸ਼ਕਾਰੀ ................................................ 100
45. ਗੁਰਬਾਣੀ ਐਪ: ਧੁਰ ਕੀ ਬਾਣੀ ਅਤੇ ਸੁੰਦਰ ਗੁਟਕਾ ....................................... 102
46. ਪੰਜਾਬੀ ਅਖ਼ਬਾਰ ਪੜ੍ਹਨ ਅਤੇ ਰੇਡੀਓ ਸੁਣਨ ਲਈ ਆਦੇਸ਼ਕਾਰੀ ....................... 105
47. ਫੁਰਤੀ ਨਾਲ ਹਿੰਦੀ ਸਿੱਖਣ ਲਈ 'ਲਰਨ ਹਿੰਦੀ ਕੁਇੱਕਲੀ ਫ਼ਰੀ' ........................ 107
48. 'ਫਨ ਈਜ਼ੀ ਲਰਨ' ਰਾਹੀਂ ਰੋਚਕ ਅੰਦਾਜ਼ 'ਚ ਸਿੱਖੋ ਹਿੰਦੀ ................................ 108
49. ਆਦੇਸ਼ਕਾਰੀ ਰਾਹੀਂ ਸਿੱਖੋ ਹਿੰਦੀ ਬੋਲਣਾ ..................................................... 109
50. 'ਹਿੰਨ-ਖੋਜ' ਦਾ ਅੰਗਰੇਜ਼ੀ-ਹਿੰਦੀ ਸ਼ਬਦ-ਕੋਸ਼ .............................................. 110
51. ਵੱਖ-ਵੱਖ ਆਕਾਰਾਂ ਦਾ ਗਿਆਨ 'ਕਿਡਜ਼ ਸ਼ੇਪਸ' 'ਤੇ ....................................... 111
52. ਭਾਸ਼ਾਈ ਔਕੜਾਂ ਨੂੰ ਦੂਰ ਕਰਨ ਵਾਲੀ ਤਕਨੀਕ: ਗੂਗਲ ਅਨੁਵਾਦ  .................... 112
53. ਭਾਰਤੀ ਭਾਸ਼ਾਵਾਂ ਦੇ ਜਾਲ-ਟਿਕਾਣੇ ਪੜ੍ਹਨ ਲਈ ਅਪਣਾਓ 'ਪੀਕਾਕ' .................... 117
54. ਹਿੰਦੀ ਆਦੇਸ਼ਕਾਰੀਆਂ ......................................................................... 118
ਮਹੱਤਵਪੂਰਨ ਆਦੇਸ਼ਕਾਰੀਆਂ .......................................................... 121-144
55. 'ਆਦੇਸ਼ਕਾਰੀਆਂ' ਦਾ ਅਦਾਨ-ਪ੍ਰਦਾਨ 'ਆਦੇਸ਼ਕਾਰੀ' ਰਾਹੀਂ ............................... 122
56. ਭਾਰਤੀ ਰੇਲਵੇ ਬਾਰੇ ਆਦੇਸ਼ਕਾਰੀਆਂ ........................................................ 124
57. ਭਾਰਤ ਨੂੰ ਜਾਣਨ ਲਈ ਆਦੇਸ਼ਕਾਰੀਆਂ ..................................................... 126
58. ਆਦੇਸ਼ਕਾਰੀ ਰਾਹੀਂ ਜਾਣੋ 'ਸੂਚਨਾ ਦਾ ਅਧਿਕਾਰ ਕਨੂੰਨ' .................................. 127
59. ਨਕਸ਼ਿਆਂ ਲਈ ਵਰਤੋ 'ਇੰਡੀਆ ਐਟਲਸ' ਆਦੇਸ਼ਕਾਰੀ ................................. 128
60. ਦੋ ਹਜ਼ਾਰ ਪੰਨਿਆਂ ਦੀ ਜਾਣਕਾਰੀ ਵਾਲੀ 'ਇੰਡੀਆ' ਆਦੇਸ਼ਕਾਰੀ ....................... 129
61. ਫਲੈਸ਼ ਲਾਈਟ ਆਦੇਸ਼ਕਾਰੀ ................................................................... 130
62. ਟਾਕਿੰਗ ਟੌਮ ਕੈਟ: ਮੋਬਾਈਲ ਮਾਅਣੋ ਬਿੱਲੀ ............................................... 131
63. ਗੂਗਲ ਖੋਜ ਦਾ ਕਮਾਲ ....................................................................... 132
64. ਗੂਗਲ ਮੈਪ, ਇਕ ਮਹੱਤਵਪੂਰਨ ਆਦੇਸ਼ਕਾਰੀ ............................................ 137
65. ਗੂਗਲ ਕਰੋਮ ................................................................................... 139
66. ਓਪੇਰਾ ਮਿੰਨੀ: ਇੱਕ ਉੱਚ ਚਾਲ ਵਾਲਾ ਜਾਲ-ਖੋਜਕ ...................................... 141
67. ਉੱਚਾਵਾਂ-ਮਿਸਲ-ਸਾਂਚਾ ਪੜ੍ਹਨ ਲਈ ਅਡੋਬ ਰੀਡਰ ....................................... 143
ਚਿਤਰ/ਚਲਚਿਤਰ/ਮਨ-ਪ੍ਰਚਾਵਾ .................................................... 145-156
68. ਪਿਕਸ-ਆਰਟ: ਚਿਤਰ ਸੰਪਾਦਨ ਆਦੇਸ਼ਕਾਰੀ ........................................... 146
69. ਤਸਵੀਰਾਂ ਦੀ ਸੁਚੱਜੀ ਵਿਵਸਥਾ ਲਈ ਵਰਤੋ ਪਿਕਾਸਾ .................................... 147
70. ਹਿੱਲ ਕਲਾਈਂਬ ਰੇਸਿੰਗ ..................................................................... 150
71. ਯੂ-ਟਿਊਬ ਆਦੇਸ਼ਕਾਰੀ ........................................................................ 153
72. ਸਚਿਤਰ ਉਤਾਰਨ ਵਾਲੀ ਆਦੇਸ਼ਕਾਰੀ ..................................................... 155
ਫੁਟਕਲ .................................................................................... 157-180
73. ਐਂਡਰਾਇਡ ਆਦੇਸ਼ਕਾਰੀ ਨਾਮ-ਸੂਚੀ ....................................................... 158
74. ਖ਼ੁਦ ਕਰੋ ਐਂਡਰਾਇਡ ਆਦੇਸ਼ਕਾਰੀ ਤਿਆਰ ............................................... 169
75. ਜੜੀਕਰਣ ਰਾਹੀਂ ਮਾਣੋ ਵਾਧੂ ਸਹੂਲਤਾਂ ...................................................... 174
76. ਗੁਰ-ਟਾਈਪ: ਪੰਜਾਬੀ ਮੋਬਾਈਲ ਟਾਈਪਿੰਗ ਪੈਡ ......................................... 178

ਅੰਤਿਕਾ- I (ਪੰਜਾਬੀ-ਅੰਗਰੇਜ਼ੀ ਸ਼ਬਦਾਵਲੀ੍) ................................................... 181-202
ਅੰਤਿਕਾ– II (ਅੰਗਰੇਜ਼ੀ-ਪੰਜਾਬੀ ਸ਼ਬਦਾਵਲੀ) .................................................. 203-215

===============================
ਭੂਮਿਕਾ
ਮੈਂ ਕਦੀ ਕਦਾਈਂ ਸੋਚਦਾ ਰਹਿੰਦਾ ਸੀ ਕਿ ਨਿਰੋਲ ਪੰਜਾਬੀ ਵਿਚ ਸੂਚਨਾ ਤਕਨੀਕ ਬਾਰੇ ਕੋਈ ਕਿਤਾਬ ਤਿਆਰ ਕੀਤੀ ਜਾਵੇਇਕ ਸਮਾਂ ਉਹ ਆਇਆ ਕਿ ਮੈਨੂੰ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ 'ਚ ਵਿਦਿਆਰਥੀਆਂ ਨੂੰ ਪੰਜਾਬੀ ਕੰਪਿਊਟਰ ਦੀ ਸਿੱਖਿਆ ਦੇਣ ਦੇ ਕੰਮ 'ਤੇ ਨਿਯੁਕਤ ਕੀਤਾ ਗਿਆਇਸ ਰੁਝਾਨ ਨੇ ਉਪਰਲੇ ਵਿਚਾਰ ਨੂੰ ਹੋਰ ਪੱਕਾ ਕੀਤਾਸੰਜੋਗਵੱਸ ਅਖ਼ਬਾਰਾਂ 'ਚ ਮੇਰੇ ਲੇਖ ਪੜ੍ਹ ਕੇ ਮੇਰਾ ਵੀਰ ਓਅੰਕਾਰ ਸਿੰਘ ਮੈਥੋਂ ਕੰਪਿਊਟਰ ਬਾਰੇ ਕੁੱਝ ਪੁੱਛਗਿੱਛ ਕਰਨ ਆਇਆਪ੍ਰਚਲਤ ਅੰਗਰੇਜ਼ੀ ਸ਼ਬਦਾਵਲੀ ਨਾਲ ਤਿਆਰ ਮੇਰੀ ਮੋਬਾਈਲ ਵਾਲੀ ਪੁਸਤਕ ਜੋ ਛਪਣ ਲਈ ਤਿਆਰ ਪਈ ਸੀ, ਦਾ ਖਰੜਾ ਮੈਂ ਪੜ੍ਹਨ ਲਈ ਉਸ ਨੂੰ ਦਿੱਤਾਖਰੜਾ ਪੜ੍ਹ ਕੇ ਜਦੋਂ ਉਹ ਮੇਰੇ ਕੋਲ ਦੋਬਾਰਾ ਆਇਆ ਤਾਂ ਸਾਡਾ ਦੋਹਾਂ ਦਾ ਵਿਚਾਰ ਬਣਿਆ ਕਿ ਇਸ ਪੁਸਤਕ ਦੀ ਪ੍ਰਚਲਤ ਅੰਗਰੇਜ਼ੀ ਸ਼ਬਦਾਵਲੀ ਦੀ ਥਾਂ ਸ਼ੁੱਧ ਪੰਜਾਬੀ ਸ਼ਬਦ ਕਿਉਂ ਨਾ ਵਰਤੇ ਜਾਣ? ... ਤੇ ਹਥਲੀ ਪੁਸਤਕ ਦਾ ਕੰਮ ਸ਼ੁਰੂ ਹੋ ਗਿਆ*
ਸਾਨੂੰ ਇਹ ਨਹੀਂ ਪਤਾ ਕਿ ਸਾਡੇ ਇਸ ਉੱਦਮ ਨੂੰ ਸਮਾਜ ਕਿਹੋ ਜਿਹਾ ਹੁੰਗਾਰਾ ਦਿੰਦਾ ਹੈ ਕਿਉਂਕਿ ਇਹ ਕਿਤਾਬ ਉਂਞ ਤਾਂ ਓਨ੍ਹਾਂ ਲੋਕਾਂ ਨੇ ਹੀ ਪੜ੍ਹਨੀ ਐ ਜਿਨ੍ਹਾਂ ਦੇ ਹੱਥਾਂ ਵਿਚ ਉੱਚ ਤਕਨੀਕੀ ਜੇਬੀ ਜੰਤਰ (Smart Phone) ਫੜੇ ਹੋਣਗੇਪਰ ਹੇ ਮਾਂ ਬੋਲੀ! ਮੇਰਾ ਦਿਲ ਬਹੁਤ ਜ਼ੋਰ ਨਾਲ ਕਹਿੰਦੈ ਬਈ ਭਾਵੇਂ ਕੁੱਝ ਕੁ ਪੁਸਤਕਾਂ ਹੀ ਹੋਣ ਪਰ ਤੇਰੇ ਮੂਲ ਰੂਪ ਵਿਚ ਇਕ ਵੇਰਾਂ ਛਪ ਕੇ ਸਮਾਜ ਦੇ ਸਾਹਮਣੇ ਜਾਣ ਤਾਂ ਕਿ ਤੇਰਾ ਬੱਚਾ ਰੂਪ ਸਮਾਜ ਤੇਰੇ ਨਾਲ ਕਿੰਨਾ ਕੁ ਪਿਆਰ ਕਰਦੈ ਏਸ ਗੱਲ ਦਾ ਪਤਾ ਤਾਂ ਲੱਗ ਜਾਵੇਖ਼ਬਰੇ ! ਸਾਰੇ ਤੈਨੂੰ ਖੁਸ਼ੀ-ਖੁਸ਼ੀ ਆਪਣੀ ਗਲਵੱਕੜੀ 'ਚ ਲੈ ਕੇ ਜੀ ਆਇਆਂ ਨੂੰ, ਮਾਂ ! ਸਾਡੇ ਧੰਨ ਭਾਗ ! ਹੀ ਕਹਿਣ
ਇਕ ਖ਼ਤ 'ਚ ਮੇਰੇ ਵੀਰ ਓਅੰਕਾਰ ਸਿੰਘ ਨੇ ਜ਼ਿਕਰ ਕੀਤਾ ਸੀ ਕਿ ਪੰਜਾਬੀ ਮਾਂ-ਬੋਲੀ ਉਸ ਨੂੰ ਕਹਿੰਦੀ ਹੈ-
ਵੇ ਪੁੱਤ! ਮੈਨੂੰ ਤੇਰੇ ਹੋਰ ਭਾਸ਼ਾਵਾਂ ਸਿੱਖਣ ਅਤੇ ਬੋਲਣ 'ਤੇ ਉੱਕਾ ਹੀ ਕੋਈ ਉਜਰ ਨਹੀਂ ਹੈ, ਇਹ ਤਾਂ ਬਹੁਤ ਚੰਗੀ ਗੱਲ ਹੈਜਿੱਥੇ ਮਰਜ਼ੀ ਜਾਹ, ਜਿੱਥੇ ਮਰਜ਼ੀ ਉੱਠ-ਬੈਠ, ਜਿਹੜੀ ਮਰਜ਼ੀ ਭਾਸ਼ਾ ਬੋਲ, ਲਿਖ ਪਰ ਮੈਂ ਤਾਂ ਏਨਾ ਹੀ ਚਾਹੁੰਦੀ ਹਾਂ ਕਿ ਜਦੋਂ ਕਿਤੇ ਮੈਂ ਤੇਰੇ ਕੋਲ ਆਵਾਂ (ਤੇਰੀ ਸਜੀ ਮਹਫ਼ਿਲ 'ਚ) ਓਦੋਂ ਤੂੰ ਮੈਨੂੰ ਪਛਾਣਨ ਤੋਂ ਇਨਕਾਰੀ ਨਾ ਹੋ ਜਾਵੀ, ਜਿਵੇਂ ਮੈਂ ਦੇਖਿਆ ਸੁਣਿਆ ਹੈ ਕਿ ਕਈ ਬਹੁਤੇ ਪੜ੍ਹੇ ਅਕ੍ਰਿਤਘਣ ਬੱਚੇ ਆਪਣੇ ਮਾਪਿਆਂ ਨੂੰ ਮਾਪੇ ਕਹਿਣੋਂ ਹੀ ਮੁੱਕਰ ਜਾਂਦੇ ਹਨ ਜੇ ਓਹ ਕਦੇ ਉਸ ਦੇ ਕੰਮ-ਸਥਾਨ, ਪਾਠਸ਼ਾਲਾ ਜਾਂ ਵਿਸ਼ਵ ਵਿਦਿਆਲੇ ਵਿਚ ਉਸ ਨੂੰ ਮਿਲਣ ਪਹੁੰਚ ਜਾਣ ਮੈਂ ਪੁਰਜ਼ੋਰ ਦੁਆ ਕਰਦੀ ਹਾਂ ਰੱਬ ਅੱਗੇ ਕਿ ਪੁੱਤ! ਤੈਨੂੰ ਇਹ ਚੰਦਰੀ ਬਿਮਾਰੀ ਨਾ ਲੱਗੇਸੁਖੀ ਵਸ! ਮੈਨੂੰ ਭੁੱਲੀਂ ਨਾ! ਜਿਉਂਦਾ ਰਹਿ!”
ਇਸ ਪੁਸਤਕ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਚਲਤ ਤਕਨੀਕੀ ਸ਼ਬਦਾਂ ਦਾ ਸਿੱਧ-ਪੱਧਰਾ ਅਨੁਵਾਦ ਕਰਨ ਦੀ ਥਾਂ ਇਸ ਖੇਤਰ ਦੀ ਮਹੱਤਤਾ ਨੂੰ ਧਿਆਨ ’ਚ ਰੱਖਦਿਆਂ ਹੋਇਆਂ ਇਹੀ ਖਿਆਲ ਕੀਤਾ ਹੈ ਕਿ ਪੰਜਾਬੀ ਖ਼ਿੱਤੇ ਦੀ ਸਭਿਆਚਾਰਕ ਰੰਗਣ ਵੀ ਅੱਖੋਂ-ਪਰੋਖੇ ਨਾ ਹੋਵੇ
ਸਾਡੀ ਭਾਸ਼ਾ 'ਚ ਰੂੜੀ ਹੋ ਚੁੱਕੇ ਕੁੱਝ ਸ਼ਬਦਾਂ ਜਿਵੇਂ ਟਾਈਪ, ਫੋਨ, ਮੋਬਾਈਲ, ਬੈਟਰੀ, ਵਿੰਡੋਜ਼, ਡਾਟਾ ਆਦਿ ਦਾ ਭਾਵੇਂ ਅਨੁਵਾਦਤ ਰੂਪ ਪੁਸਤਕ 'ਚ ਹਰ ਥਾਂ ਨਹੀਂ ਵਰਤਿਆ ਗਿਆ ਪਰ ਅਜਿਹੇ ਅਨੁਵਾਦਾਂ ਨੂੰ ਅੰਤਿਕਾਵਾਂ 'ਚ ਸ਼ਾਮਿਲ ਕਰ ਲਿਆ ਗਿਆ ਹੈ
ਹਿੰਦੀ ਦੇ ਪ੍ਰਭਾਵ ਹੇਠ ਗੁਰਮੁਖੀ ਦੀਆਂ ਕਈ ਧੁਨਾਂ ਅਲੋਪ ਹੁੰਦੀਆਂ ਜਾ ਰਹੀਆਂ ਹਨਪੁਸਤਕ ਵਿਚ ਗੁਰਮੁਖੀ ਦੇ ਸੁਭਾਅ ਦੇ ਅਨੁਕੂਲ ਰਵਾਇਤੀ ਧੁਨਾਂ ਨੂੰ ਵਰਤਿਆ ਗਿਆ ਹੈਜਿਵੇਂ ਕਿ ਸ਼ਬਦ ਬਟਨ, ਯੰਤਰ, ਸਾਰਨੀ, ਉਪਲਭਧ, ਵਿਆਕਰਨ ਦੀ ਥਾਂ 'ਤੇ ਕ੍ਰਮਵਾਰ ਬਟਣ, ਜੰਤਰ, ਸਾਰਣੀ, ਉਪਲਭਧ, ਵਿਆਕਰਣ, ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ
ਅੰਗਰੇਜ਼ੀ ਦੇ ਕਈ ਸ਼ਬਦਾਂ ਦੇ ਸੰਖੇਪ ਰੂਪ ਨੂੰ ਪੰਜਾਬੀ 'ਚ ਲਿਖਣ ਸਮੇਂ ਬਿੰਦੀ ਲਾ ਕੇ ਵਿਚਕਾਰ ਵਿੱਥ ਛੱਡੀ ਜਾਂਦੀ ਹੈ ਜਿਵੇਂ ਕਿ CPU ਨੂੰ ਪੰਜਾਬੀ 'ਚ ਲਿਖਣ ਲਈ ਆਮ ਤੌਰ 'ਤੇ ਸੀ. ਪੀ. ਯੂ. ਦੀ ਵਰਤੋਂ ਕੀਤੀ ਜਾਂਦੀ ਹੈਅਜਿਹਾ ਲਿਖਣ ਨਾਲ ਕੰਪਿਊਟਰ ਇਸ ਨੂੰ ਇੱਕੋ ਸ਼ਬਦ ਮੰਨਣ ਦੀ ਬਜਾਏ ਇੱਕ ਤੋਂ ਵੱਧ ਸ਼ਬਦ ਮੰਨ ਸਕਦਾ ਹੈ ਜਿਸ ਕਾਰਨ ਕੰਪਿਊਟਰ ਮਾਹਿਰਾਂ ਵੱਲੋਂ ਭਾਸ਼ਾਈ ਸਾਫ਼ਟਵੇਅਰਾਂ ਦੇ ਵਿਕਾਸ ਦੌਰਾਨ ਦਿੱਕਤ ਆਉਂਦੀ ਹੈ
ਇਸ ਸਮੱਸਿਆ ਦੇ ਹੱਲ ਲਈ ਹਿੰਦੀ 'ਚ ਪਹਿਲਾਂ ਹੀ ਜੁੜਵੇਂ ਸੰਖੇਪ ਸ਼ਬਦਾਂ ਨੂੰ ਬਿਨਾਂ ਬਿੰਦੀ ਤੋਂ ਜੋੜ ਕੇ ਲਿਖਣ ਦੀ ਰਵਾਇਤ ਬਣ ਚੁੱਕੀ ਹੈਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਮੇਰੀ ਪੁਸਤਕ 'ਕੰਪਿਊਟਰ ਵਿਗਿਆਨ (ਸਾਲ 2010) ਵਿਚ ਸੰਖੇਪ ਸ਼ਬਦਾਵਲੀ ਦੇ ਇਸ ਨਵੇਂ ਲਿਖਣ ਢੰਗ ਨੂੰ ਪਾਠਕਾਂ ਨੇ ਖਿੜੇ ਮੱਥੇ ਕਬੂਲਿਆ ਹੈਸੰਖੇਪ ਸ਼ਬਦਾਂ ਦੇ ਜੋੜਵੇਂ ਲਿਖਣ ਢੰਗ ਨੂੰ 'ਪੰਜਾਬੀ ਟ੍ਰਿਬਿਊਨ', ਕਈ ਆਨ-ਲਾਈਨ ਪਰਚਿਆਂ ਅਤੇ ਇਲੈਕਟ੍ਰੌਨਿਕ ਮੀਡੀਆ ਨੇ ਵੀ ਹਮਾਇਤ ਕੀਤੀ ਹੈਹਥਲੀ ਪੁਸਤਕ ਵਿਚ ਵੀ ਇਸ ਨਵੀਂ ਪਿਰਤ ਨੂੰ ਅਮਲ 'ਚ ਲਿਆਂਦਾ ਗਿਆ ਹੈ
ਪੁਸਤਕ ਵਿਚਲੇ ਤਕਨੀਕੀ ਨੁਕਤਿਆਂ ਨੂੰ ਸਮਝਣ ਲਈ ਲੋੜ ਅਨੁਸਾਰ ਚਿੱਤਰਾਂ ਦੀ ਵਰਤੋਂ ਕੀਤੀ ਗਈ ਹੈ ਹਥਲੀ ਪੁਸਤਕ ਵਿਚ ਪੰਜਾਬੀ ਭਾਸ਼ਾ, ਹੋਰਨਾਂ ਖੇਤਰੀ ਭਾਸ਼ਾਵਾਂ ਅਤੇ ਆਮ ਵਰਤੋਂ ਵਾਲੀਆਂ ਮਹੱਤਵਪੂਰਨ 100 ਤੋਂ ਵੱਧ ਮੋਬਾਈਲ ਐਪਸ ਬਾਰੇ ਪ੍ਰਯੋਗੀ ਜਾਣਕਾਰੀ ਦਿੱਤੀ ਗਈ ਹੈ
ਪੁਸਤਕ ਵਿਚ ਦਰਜ ਜ਼ਿਆਦਾਤਰ ਆਦੇਸ਼ਕਾਰੀਆਂ (Apps) ਐਂਡਰਾਈਡ ਸੰਚਾਲਨ ਪ੍ਰਣਾਲੀ 'ਤੇ ਆਧਾਰਿਤ ਹਨ ਇਨ੍ਹਾਂ ਆਦੇਸ਼ਕਾਰੀਆਂ ਨੂੰ ਵਰਤਣ ਦਾ ਤਰੀਕਾ ਵੱਖ-ਵੱਖ ਫੋਨਾਂ 'ਚ ਵੱਖ-ਵੱਖ ਹੋ ਸਕਦਾ ਹੈ ਪਰ ਪੁਸਤਕ ਵਿਚ ਦਿੱਤਾ ਢੰਗ ਸੈਮਸੰਗ ਗਲੈਕਸੀ ਏ-3 ਜਾਂ ਮਾਈਕਰੋਮੈਕਸ ਕੈਨਵਸ ਐੱਚਡੀ ਏ-116 'ਤੇ ਆਧਾਰਿਤ ਹੈ
ਪੁਸਤਕ ਦੇ ਕੁੱਲ 76 ਅਧਿਆਇ ਹਨ ਜਿਨ੍ਹਾਂ ਨੂੰ ਅੱਗੇ 9 ਸ਼੍ਰੇਣੀਆਂ 'ਚ ਵੰਡਿਆ ਗਿਆ ਹੈ, ਇਹ ਹਨ- ਆਮ ਜਾਣਕਾਰੀ, ਚੌਕਸੀ/ਸੁਰੱਖਿਆ, ਟਾਈਪਿੰਗ/ਲੇਖਣ, ਨੁਸਖ਼ੇ, ਸੰਚਾਰ ਤੇ ਸਮਾਜਿਕ ਮੀਡੀਆ, ਭਾਸ਼ਾਈ ਆਦੇਸ਼ਕਾਰੀਆਂ, ਮਹੱਤਵਪੂਰਨ ਆਦੇਸ਼ਕਾਰੀਆਂ, ਚਿਤਰ/ਚਲਚਿਤਰ/ਮਨ-ਪ੍ਰਚਾਵਾ ਅਤੇ ਫੁਟਕਲ
· ਆਮ ਜਾਣਕਾਰੀ ਵਾਲੇ ਭਾਗ 'ਚ ਆਧੁਨਿਕ ਫੋਨ ਦੀ ਖ਼ਰੀਦ ਸਮੇਂ ਸਾਵਧਾਨੀਆਂ, ਵੱਖ-ਵੱਖ ਸੰਚਾਲਨ-ਪ੍ਰਣਾਲੀਆਂ, ਐਂਡਰਾਇਡ ਵਾਲੇ ਫੋਨ ਵਰਤਣ ਦੇ ਨਫ਼ੇ-ਨੁਕਸਾਨ ਅਤੇ ਗੂਗਲ ਪਲੇਅ ਸਟੋਰ ਆਦਿ ਬਾਰੇ ਜਾਣਕਾਰੀ ਵਾਲੇ ਸੱਤ ਅਧਿਆਇ ਸ਼ਾਮਿਲ ਕੀਤੇ ਗਏ ਹਨ
· ਦੂਜੀ ਚੌਕਸੀ/ਸੁਰੱਖਿਆ ਵਾਲੀ ਸ਼੍ਰੇਣੀ 'ਚ ਮੋਬਾਈਲ ਦੀ ਵਰਤੋਂ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵਿਸ਼ੇਸ਼ ਅਧਿਆਇ ਸ਼ਾਮਿਲ ਹੈ ਇਸ ਵਿਚ ਬੈਟਰੀ ਦੀ ਉਮਰ ਅਤੇ ਮੋਬਾਈਲ ਦੀ ਚਾਲ ਵਧਾਉਣ ਬਾਰੇ ਜਾਣਕਾਰੀ ਸ਼ਾਮਿਲ ਹੈ
· ਤੀਜੀ ਟਾਈਪਿੰਗ/ਲੇਖਣ ਵਾਲੀ ਸ਼੍ਰੇਣੀ 'ਚ ਮੋਬਾਈਲ ਫੋਨਾਂ 'ਚ ਵੱਖ-ਵੱਖ ਕੀ-ਬੋਰਡਾਂ ਰਾਹੀਂ ਪੰਜਾਬੀ 'ਚ ਟਾਈਪ ਕਰਨ ਦੇ ਢੰਗ-ਤਰੀਕੇ ਦੱਸੇ ਗਏ ਹਨ
· ਅਗਲੀ ਚੌਥੀ ਸ਼੍ਰੇਣੀ ਵਿਚ ਮੋਬਾਈਲ 'ਚ ਅੰਕੜਿਆਂ, ਆਦੇਸ਼ਕਾਰੀਆਂ ਅਤੇ ਸੰਪਰਕ ਸੂਚੀ ਦੇ ਰੱਖ-ਰਖਾਅ ਲਈ ਮਹੱਤਵਪੂਰਨ ਨੁਸਖ਼ੇ ਦਰਜ ਹਨ ਕਈ ਅਧਿਆਇ ਆਦੇਸ਼ਕਾਰੀਆਂ ਨੂੰ ਫੋਨ 'ਚ ਪਾਉਣ ਦੇ ਵੱਖ-ਵੱਖ ਤਰੀਕਿਆਂ, ਜਾਲ-ਸਬੰਧ ਖ਼ਰੀਦਦਾਰੀ ਕਰਨ ਅਤੇ ਡਾਟੇ ਦਾ ਉਤਾਰਾ-ਸੰਭਾਲ ਕਰਨ ਨਾਲ ਸਬੰਧਿਤ ਹਨ
· ਪੰਜਵੀ ਸ਼੍ਰੇਣੀ ਸੰਚਾਰ ਅਤੇ ਸਮਾਜਿਕ ਮੀਡੀਆ ਨਾਲ ਸਬੰਧਿਤ ਐਪਸ 'ਤੇ ਆਧਾਰਿਤ ਹੈ ਇਸ ਵਿਚ ਜਿੱਥੇ ਅੰਤਰ ਜਾਲ ਚਾਲੂ ਕਰਨ ਅਤੇ ਮਿਸਲਾਂ ਨੂੰ ਕੜੀ ਰਾਹੀਂ ਸਾਂਝਾ ਕਰਨ ਦੇ ਢੰਗ-ਤਰੀਕੇ ਦੱਸੇ ਗਏ ਹਨ ਉੱਥੇ ਸੁਪਰ ਬੈਕ-ਅਪ, ਵਟਸ ਐਪ, ਬਲੂ ਸਟੈਕ, ਸੰਗ੍ਰਹਿ ਡੱਬਾ, ਗੂਗਲ ਪਲੱਸ, ਫੇਸਬੁਕ ਮੈਸੰਜਰ, ਸਕਾਈਪ, ਟਵੀਟਰ, ਟੈਂਗੋ ਬਾਰੇ ਜਾਣਕਾਰੀ ਦੇਣ ਵਾਲੇ ਅਧਿਆਇ ਵੀ ਦਰਜ ਹਨ
· ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਮਹੱਤਵਪੂਰਨ ਆਦੇਸ਼ਕਾਰੀਆਂ ਨੂੰ ਪ੍ਰਾਪਤ ਕਰਨ, ਫੋਨ 'ਚ ਪਾਉਣ ਅਤੇ ਵਰਤੋਂ ਢੰਗ 'ਤੇ ਆਧਾਰਿਤ 'ਭਾਸ਼ਾਈ ਆਦੇਸ਼ਕਾਰੀਆਂ' ਨਾਂ ਦਾ ਛੇਵਾਂ ਭਾਗ ਕਾਫ਼ੀ ਮਹੱਤਤਾ ਰੱਖਦਾ ਹੈ ਇਸ ਵਿਚ ਭਾਸ਼ਾ ਸਿੱਖਣ, ਗੁਰਬਾਣੀ ਅਧਿਐਨ/ਅਧਿਆਪਨ, ਪੰਜਾਬੀ ਅਖ਼ਬਾਰਾਂ ਪੜ੍ਹਨ ਅਤੇ ਰੇਡੀਓ ਸੁਣਨ ਲਈ ਮਹੱਤਵਪੂਰਨ ਆਦੇਸ਼ਕਾਰੀਆਂ ਵਾਲੇ ਅਧਿਆਇ ਦਰਜ ਹਨ ਇਸ ਭਾਗ ਵਿਚ ਗੂਗਲ ਅਨੁਵਾਦ ਨਾਲ ਸਬੰਧਿਤ ਵਿਸ਼ੇਸ਼ ਅਧਿਆਇ ਵੀ ਸ਼ਾਮਿਲ ਕੀਤਾ ਗਿਆ ਹੈ
· ਸੱਤਵੀਂ ਸ਼੍ਰੇਣੀ ਸਾਡੇ ਦੇਸ਼, ਭਾਰਤੀ ਰੇਲਵੇ, ਸੂਚਨਾ ਦਾ ਅਧਿਕਾਰ, ਕਾਨੂੰਨ, ਫਲੈਸ਼ ਲਾਈਟ, ਟਾਕਿੰਗ ਟੌਮ ਕੈਟ, ਗੂਗਲ ਖੋਜ, ਗੂਗਲ ਮੈਪ, ਕਰੋਮ, ਓਪੇਰਾ, ਅਡੋਬ ਰੀਡਰ ਆਦਿ ਮਹੱਤਵਪੂਰਨ ਆਦੇਸ਼ਕਾਰੀਆਂ 'ਤੇ ਆਧਾਰਿਤ ਹੈ
· ਅੱਠਵੀਂ ਸ਼੍ਰੇਣੀ 'ਚਿਤਰ/ਚਲਚਿਤਰ/ਮਨ-ਪ੍ਰਚਾਵਾ' 'ਤੇ ਆਧਾਰਿਤ ਹੋਣ ਕਾਰਨ ਪਿਕਸ ਆਰਟ, ਪਿਕਾਸਾ, ਹਿੱਲ ਕਲਾਈਬ ਰੇਸਿੰਗ,  ਯੂ-ਟਿਊਬ, ਸਚਿਤਰ ਉਤਾਰਨ ਵਾਲੀ ਆਦੇਸ਼ਕਾਰੀ ਬਾਰੇ ਜਾਣਕਾਰੀ ਦਿੰਦੀ ਹੈ
· ਆਖ਼ਰੀ 'ਫੁਟਕਲ' ਨਾਂ ਦੀ ਸ਼੍ਰੇਣੀ 'ਚ 50 ਐਂਡਰਾਇਡ ਆਦੇਸ਼ਕਾਰੀਆਂ ਦੀ ਨਾਮ-ਸੂਚੀ ਵਾਲਾ ਅਧਿਆਇ ਸ਼ਾਮਿਲ ਹੈ ਇਸ ਸ਼੍ਰੇਣੀ ਵਿਚ ਐਂਡਰਾਈਡ ਆਦੇਸ਼ਕਾਰੀ ਨੂੰ ਖ਼ੁਦ ਤਿਆਰ ਕਰਨ, ਮੋਬਾਈਲ 'ਚ ਜੜੀਕਰਨ ਪ੍ਰਕਿਰਿਆ ਰਾਹੀਂ ਪੰਜਾਬੀ ਫੌਂਟ ਪਾਉਣ ਅਤੇ ਪੰਜਾਬੀ ਮੋਬਾਈਲ ਟਾਈਪਿੰਗ ਪੈਡ ਬਾਰੇ ਮਹੱਤਵਪੂਰਨ ਜਾਣਕਾਰੀ ਦਰਜ ਹੈ
ਪਾਠਕਾਂ ਦੀ ਸੌਖ ਵਾਸਤੇ ਅਨੁਵਾਦਤ ਸ਼ਬਦਾਂ ਦੀ ਪਹਿਲੀ ਵਾਰ ਵਰਤੋਂ ਦੇ ਨਾਲ-ਨਾਲ ਬੰਦ 'ਚ ਅੰਗਰੇਜ਼ੀ ਦੇ ਸ਼ਬਦ ਵੀ ਦੇ ਦਿੱਤੇ ਗਏ ਹਨਪੁਸਤਕ ਦੇ ਅਖ਼ੀਰ 'ਤੇ ਅੱਖਰ-ਕ੍ਰਮ ਅਨੁਸਾਰ ਦੋ ਸ਼ਬਦ ਸੂਚੀਆਂ ਅੰਤਿਕਾਵਾਂ ਦੇ ਰੂਪ ਵਿਚ ਦਿੱਤੀਆਂ ਗਈਆਂ ਹਨ ਜੋ ਤਕਨੀਕੀ ਸ਼ਬਦ-ਕੋਸ਼ ਦਾ ਕੰਮ ਦੇਣਗੀਆਂ
ਪੁਸਤਕ 'ਚ ਮੋਬਾਈਲ ਫੋਨ ਦੀਆਂ ਤਕਨੀਕੀ ਗੁੰਝਲਾਂ ਨੂੰ ਬੜੀ ਸਰਲਤਾ ਨਾਲ ਬਿਆਨ ਕਰਨ ਦਾ ਉਪਰਾਲਾ ਕੀਤਾ ਗਿਆ ਹੈਇਹ ਪੁਸਤਕ ਵਿਦਿਆਰਥੀਆਂ, ਭਾਸ਼ਾ ਪ੍ਰੇਮੀਆਂ ਅਤੇ ਮੋਬਾਈਲ ਮਾਹਿਰਾਂ ਲਈ ਲਾਹੇਵੰਦ ਸਾਬਤ ਹੋ ਸਕਦੀ ਹੈਅਗਲੀ ਛਾਪ ਸਮੇਂ ਪੁਸਤਕ ਨੂੰ ਬਿਹਤਰ ਬਣਾਉਣ ਲਈ ਸਨੇਹੀ ਪਾਠਕਾਂ ਦੇ ਉਸਾਰੂ ਸੁਝਾਵਾਂ ਦੀ ਉਡੀਕ ਰਹੇਗੀ

14 ਜਨਵਰੀ, 2016                                   ਡਾ. ਸੀ ਪੀ ਕੰਬੋਜ
ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ
ਪੰਜਾਬੀ ਯੂਨੀਵਰਸਿਟੀ ਪਟਿਆਲਾ

===================ਪੰਜਾਬੀ ਟ੍ਰਿਬਿਊਨ/20-08-2016

ਰੋਜ਼ਾਨਾ ਸਪੋਕਸਮੈਨ/20-08-2016

Oldest